- Latest
- Trending
ਕਾਫ਼ੀ ਵਜਨ ਵਾਲਾ ਸ਼ਬਦ ਏ 'ਮਤਲਬ', ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..
ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।
ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ....💔💔
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ.....
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ
ਸੋਚਿਆ ਕੁੱਝ ਨਹੀਂ ਹੁੰਦਾ ਕੰਮ ਕਰਿਆ ਹੁੰਦੇ ਨੇ |
ਦਿਲ ਪੈਸੇ ਨਾਲ ਨਹੀਂ ਪਿਆਰ ਨਾਲ ਜਿਤੇ ਜਾਂਦੇ ਨੇ
ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ - ਹਨ੍ਹੇਰੀ 'ਤੇ ਲੱਗ ਜਾਂਦਾ ਹੈ
ਬਹੁਤੇ ਲੋਕ ਕਿਤਾਬਾਂ ਵੇਖਣ ਦੇ ਚਾਹਵਾਨ ਹੁੰਦੇ ਹਨ , ਪੜਨ ਦੇ ਨਹੀਂ
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.....✍️😍
😍 ਮੇਰੇ ਨਾਲ ਬਿਤਾਈਆਂ ਘੜੀਆਂ ਚੇਤੇ ਆਉਣਗੀਆਂ | 😌 ਮਰ ਮਰ ਕੇ ਦਿਨ ਕੱਟੇਗੀ ਯਾਦਾਂ ਤੜਪਾਉਣਗੀਆ |
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ।
ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ
ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ😏
ਚੁੱਪ ਕਰ ਜਾਣ ਦਾ ਮਤਲਵ ਮਰ ਜਾਣਾ ਨਈ ਹੁੰਦਾ।।
ਉੱਚੇ ਅਸਮਾਨ ਚ ਉਡਾਰੀਆਂ ਵੀ ਲਾਈਆਂ ਨੇ , ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ ।। ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ ।।
ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,
ਮੈਂ ਇਸ ਲਈ ਦੁਖੀ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਾਂਗਾ
ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ..... ..
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....!!!!!
ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ...ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ
ਮੁਹੱਬਤ ਵਕਤ ਮੰਗਦੀ ਹੈ.. ਤੋਹਫੇ ਨਹੀਂ ..
ਤੇਰਾ ਦੇਖ ਲੈਣਾ ਮੁੱਖ 👰 ਮੇਰੇ ਤੋੜ ਦਿੰਦਾ ਦੁੱਖ 😍
ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ , ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ
ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ.... ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ.....
ਡਰ ਲਗਦਾ ਹੈ ਉਹਨਾ ਲੋਕਾ ਤੋਂ , ਜਿਹਨਾ ਦੇ ਦਿਲ ਚ ' ਵੀ ਦਿਮਾਗ ਹੁੰਦਾ.
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ