ਸੋਹਣੀ ਔਰਤ ਹੀਰਾ ਹੁੰਦੀ ਐ ....ਦੋਸਤੋ....ਪਰ ਨੇਕ ਔਰਤ ਹੀਰਿਆਂ ਦੀ ਖਾਨ

ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ , ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।

ਕਿੱਥੇ ਪਤਾ ਲਗਦਾ ਹੈ....ਕਿਸੇ ਦੇ ਦਿਲ ਦਾ....ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ....!!!

ਰਿਸ਼ਤੇ ਕਦੇ ਨਹੀ ਬਦਲਦੇ...ਬੱਸ ਰਿਸ਼ਤੇ ਨਿਭਾਉਣ... ਵਾਲੇ ਬਦਲਜਾਂਦੇ ਨੇ...!!!

ਇਹ ਹੀ ਤਾਂ ਮੁੱਹਬਤ ਹੈ...ਕਿਸੇ ਨੂੰ ਸੋਚਣਾ...ਫਿਰ ਮੁਸਕਰਾਉਣਾ...ਤੇ ਫਿਰ ਹੁੰਝੂ ਵਹਾਉਣਦੇ ਹੋਏ...ਸੌ ਜਾਣਾ.....!!!!

ਦਿਲ ਵਾਲੇ ਰਾਜ਼ ਦੱਸ ਕੌਣ ਇੰਝ ਖੋਲਦਾ ।। ਤੇਰੇ ਕੋਲ ਕੱਖ ਨੀ ਤੂੰ ਸਾਰਾ ਦਿਨ ਬੋਲਦਾ।।

ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ। ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।

ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ...ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...

ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।

ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

🙏🏻 ਦਿਨ ਬਦਲੀ ਰੱਬਾ 😊ਦਿਲ ਨਾ ਬਦਲੀ 🙏🏼

ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ

ਪਿਆਰ ਵਿੱਚ ਫਾਇਦੇ ਤੇ ਨੁਕਸਾਨ ਨੀਂ ਹੁੰਦੇ👈✌ ਉਹ ਵੱਖਰੀ ਗੱਲ ਆ ਕਿ ਲੋਕਾਂ ਦੇ ਦਿਲਾਂ ਚ ਕਦਰ ਕਰਨ ਲਈ ਅਰਮਾਨ ਨੀਂ ਹੁੰਦੇ✌👈

ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..

ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ‘ਜਿਹੜੇ’ ਆਪਣੇ ਸੀ ਉਹ ਕਦੇ ਖੁਸ਼ ਹੋਏ ਨਹੀਂ ਤੇ ਜਿਹੜੇ ਖੁਸ਼ ਹੋਏ ਉਹ ਕਦੇ ਆਪਣੇ ਬਣੇ ਨਹੀਂ

ਦੁਖ ਏ ਨਹੀਂ ਕਿ ਸਾਡੇ ਦਿਨ ਓ ਨਾ ਰਹੇ, ਦੁਖ ਏ ਹੈ ਕਿ ਸਾਡੇ ਆਪਣੇ ਓ ਨਾ ਰਹੇ

ਫ਼ੈਸਲੇ ਤੇਰੇ ਸੀ ਪਰ ਦਿਲ ਜੋ ਟੁਿਟਆ ਉਹ ਮੇਰਾ ਸੀ

ਡਾਲਰਾਂ ਲਈ ਯਾਰ ਛੱਡਿਆ |

ਮੇਰਾ ਤੂੰ ਹੀ ਏ ਬਸ ਯਾਰਾਂ

ਕੀ ਹੋਇਆ ਜੇ ਅੱਜ ਸਾਡਾ ਨੀ ਕਦੇ ਤਾ ਹੁੰਦਾ ਸੀ 😌

ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ

ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..

ਆਸ.....ਕਰਦੇ ਹਾਂ ਤਾਂ ਪਤਾ ਨਹੀ ਕਿਉ...ਬਦਲੇ ਵਿੱਚ ਦੁੱਖ ਹੀ ਕਿਉ ਮਿਲਦਾ ਹੈ......!!!!

ਹੱਸ ਤਾਂ ਲੈਦਾ ਹੈ ਦਿਲ ਪਰ....ਖੁਸ਼ ਤੇਰੇ ਨਾਲ ਹੀ ਹੁੰਦਾ ਹੈ....!!!!

ਤੇਰੀ ਮੁੱਹਬਤ ਵੀ ਕਿਰਾਏ ਦੇ ਮਕਾਨ ਵਰਗੀ ਨਿਕਲੀ....ਕਿੰਨ੍ਹੀ ਵੀ ਸਜਾਈ ਪਰ ਮੇਰੀ ਨਹੀ ਹੋਈ....!!!!

ਕੋਈ ਅੱਜ ਪਰਦੇਸੀ ਹੋ ਚੱਲਿਆ , ਕਿਸੇ ਕੱਲ ਪਰਦੇਸੀ ਹੋ ਜਾਣਾ”

ਜੋ ਇੱਜਤ ਨਹੀ ਦੇ ਸਕਦਾ...ਉਹ ਪਿਆਰ ਵੀ ਕਿੱਦਾਂ ਦਾ ਕਰੂੰ....!!!

ਜਿਹਨਾ ਪਿਆਰ ਦਾ ਦਿਖਾਵਾ ਲੋਕ ਕਰਦੇ ਨੇ....ਕਾਸ਼...!!!ਉਹਨਾ ਪਿਆਰ ਵੀ ਕਰਦੇ ਹੁੰਦੇ....!!!

ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ....ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ.....!!!

ਉਸ ਇੱਕ ਸ਼ਖਸ ਦੀ ਕਮੀ ਅੱਜ ਵੀ ਕੋਈ ਪੂਰੀ ਨਹੀ ਕਰ ਸਕਦਾ....!!!

ਜਾਂਦਾ-ਜਾਂਦਾ ਯਾਦਾਂ ਵੀ ਲੈ ਜਾਂਦਾ ਨਾਲ...!!!

ਨਫਰਤ ਹੋ ਗਈ ਹੈ ਮੈਨੂੰ ਉਹਨਾ ਪਲਾ ਨਾਲ...ਜਿਸ ਪਲ ਤੂੰ ਮੇਰੇ ਨਾਲ ਸੀ....!!!

ਤੇਰੇ ਨਾਲ ਨਫਰਤ ਬਹੁਤ ਜ਼ਰੂਰੀ ਸੀ...ਇਹ ਨਾ ਕਰਦੇ ਤਾਂ ਪਿਆਰ ਹੋ ਜਾਣਾ ਸੀ....!!!

ਬਹੁਤ ਮੁਸ਼ਕਲ ਹੁੰਦਾ ਹੈ...ਦਰਦ ਹੱਸ ਕੇ ਬਰਦਾਸ਼ਤ ਕਰਨਾ....!!!

ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ ਕਈ ਜਰ ਜਾਂਦੇ ਤੇ ਕਈ ਹਰ ਜਾਂਦੇ👎

ਕਿਸੇ ਵੀ ਬੇਵੱਸੀ ਤੇ ਨਾ ਹੱਸੋ, ਇਹ ਵਕਤ ਹੈ, ਤੇਰੇ ਤੇ ਵੀ ਆ ਸਕਦਾ ਹੈ....!!!

ਬਹੁਤ ਤਕਲੀਫ ਹੁੰਦੀ ਹੈ ਜਦੋ ਤੂੰ ਸਾਰਿਆ ਨਾਲ ਗੱਲ ਕਰਦਾ ਹੈ... ਮੈਨੂੰ ਛੱਡ ਕੇ...!!!

ਤੈਨੂੰ ਪਾ ਨਾ ਸਕੇ ਤਾਂ ਵੀ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਾਂਗੇ....ਇਹ ਜ਼ਰੂਰੀ ਤਾਂ ਨਹੀ ਕਿ ਜੋ ਨਾ ਮਿਲ ਸਕੇ ਉਸਨੂੰ ਛੱਡ ਦਿੱਤਾ ਜਾਵੇ...!!!

ਪਿਆਰ ਤਾਂ ਸਭ ਨੂੰ ਹੁੰਦਾ ਹੈਪਰ ਪੂਰਾ ਕਿੱਥੇ ਸਭ ਦਾ ਹੁੰਦਾ ਹੈ...

ਠੋਕਰ ਤਾਂ ਖਾਣੀ ਹੀ ਸੀ....ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ....!!!

ਜੇ ਗ਼ਲਤ-ਫ਼ਹਿਮੀ ਦੂਰ ਨਾ ਕੀਤੀ ਜਾਵੇ ਤਾਂ ਉਹ ਨਫਰਤ ਵਿੱਚ ਬਦਲ ਜਾਂਦੀ ਹੈ...!!!

ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ, ਪਰ ਇਹਨਾ ਨੂੰ ਦਿੰਦਾ ਕੋਈ ਹੋਰ ਹੈ...!!!

ਦਰਦ ਲੱਭ ਲੈਂਦਾ ਹੈ ਮੈਨੂੰ.......ਰੋਜ਼ ਨਵੇਂ ਬਹਾਨੇ ਨਾਲ....!!!

ਕਿੱਥੇ ਪਤਾ ਲਗਦਾ ਹੈ....ਕਿਸੇ ਦੇ ਦਿਲ ਦਾ....ਪਿਆਰ-ਪਿਆਰ ਕਹਿ ਸਭ ਮਤਲਬ ਕੱਢ ਜਾਂਦੇ ਨੇ....!!!

ਬਹੁਤ ਕੋਸ਼ਿਸ਼ ਕਰ ਚੁੱਕਿਆ ਹਾਂ.... ਨਾ ਸੀਨੇ ਦੀ ਧੜਕਣ ਰੁੱਕਦੀ ਹੈ... ਨਾ ਤੇਰੀ ਯਾਦ....!!!

ਨਸੀਬ ਨੂੰ ਬੁਰਾ ਕਹਿਣ ਤੋਂ ਬੇਹਤਰ ਹੈ...ਅਰਦਾਸ ਕਰ ਕੇ ਨਸੀਬ ਨੂੰ ਬਦਲਿਆ ਜਾਵੇ...!!!

ਸੋਚ-ਵਿਚਾਰ ਕਰਨਾ ਚਾਹੀਦਾ ਏ' ਇਸ ਨਾਲ ਇਕ ਨਵੀਂ ਸੋਚ ਦਾ ਨਿਰਮਾਣ ਹੁੰਦਾ ਏ

ਚਿੱਟੇ ਦੇ ਨਤੀਜੇ ਤਾਂ ਮਾੜੇ ਈ ਹੁੰਦੇ ਆ !! ਗੱਲ ਨਸ਼ੇ ਦੀ ਹੋਵੇ ਭਾਵੇ ਰੰਗ ਦੀ !!

ਵਕਤ ਚੰਗਾ ਹੋਵੇ ਜਾਂ ਬੁਰਾ...ਕਦੇ ਠਹਿਰਦਾ ਨਹੀ....!!!

ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ... ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ....!!!

ਮੰਨਿਆ ਕੇ ਯੁੱਗ ਪੈਸੇ ਦਾ ਤੇ ਚੱਲਦਾ ਜ਼ੋਰ ਅਮੀਰਾਂ ਦਾ. .. ਪਰ ਜਦ ਮਾਲਿਕ ਰਹਿਮਤ ਕਰੇ ਤਾਂ ਰੁਖ ਬਦਲੇ ਤਕਦੀਰਾਂ ਦਾ...

ਜਦੋਂ ਗੈਰਾਂ ਨਾਲ ਦਿਲ ਲੱਗ ਜਾਵੇ,ਤਾਂ ਆਪਣਿਆਂ ਵਿੱਚ ਕਮੀਆ ਨਜ਼ਰ ਆਉਣ ਲੱਗ ਜਾਂਦੀਆਂ ਨੇ..!

ਅੱਖਾਂ ਚੁੱਪ ਹੀ ਰਹਿਣ ਤਾਂ ਸਹੀ ਹੈ ਬੋਲ ਪੈਣ ਤਾਂ ਦਰਦ ਵੱਧ ਜਾਂਦਾ ਹੈ...

ਰਾਤ ਕਰਵਟ ਲੈਂਦੇ-ਲੈਂਦੇ ਗੁਜ਼ਰ ਜਾਂਦੀ ਹੈ, ਨਾ ਹੰਝੂ ਰੁਕਦੇ ਨੇ, ਨਾ ਹੀ ਉਸਦੀਆਂ ਯਾਦਾਂ...!!!

ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ....ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ...

ਖ਼ੂਬਸੂਰਤ ਨੇ ਉਹ ਬੁੱਲ੍ਹ.....ਜਿਹਨਾ ਤੇ ਦੂਜਿਆ ਲਈ ਦੁਆ ਆ ਜਾਵੇ.....ਖ਼ੂਬਸੂਰਤ ਹੈ ਉਹ ਦਿਲ...ਜੋ ਕਿਸੇ ਦੇ ਦੁੱਖ ਵਿੱਚ ਸ਼ਾਮਿਲ ਹੋ ਜਾਵੇ....!!!

ਅਸੀ ਤੇਰੇ ਲਈ ਇੱਦਾ ਨਹੀ ਰੌਂਦੇ...ਜੇ ਸਾਡੀ ਜਿੰਦਗੀ ਵਿੱਚ ਤੇਰੇ ਬਿਨਾ ਕੋਈ ਹੋਰ ਹੁੰਦਾ...!!

ਮੌਤ ਨਾਲ ਤਾਂ ਦੁਨੀਆਂ ਮਰਦੀ ਹੈ, ਆਸ਼ਕ ਤਾਂ ਬੱਸ ਪਿਆਰ ਨਾਲ ਹੀ ਮਰ ਜਾਂਦੇ ਨੇ....!!!

ਚੁੱਪ ਰਹਿ ਕੇ ਵੀ... ਕਿੱਥੇ ਚੈਨ ਮਿਲਦਾ ਹੈ.....!!!

ਕਿਸੇ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੋ, ਬੱਸ ਉਸਨੂੰ ਸਮਝਣ ਦੀ ਕੋਸ਼ਿਸ਼ ਕਰੋ...!!!

ਦਿਲਾਸੇ ਦਿੰਦੇ ਨੇ ਲੋਕ ਕੇ ਇੱਦਾ... ਰੌਇਆ ਨਾ ਕਰੋ...ਉਹਨਾ ਨੂੰ ਕਿੱਦਾਂ ਸਮਝਾਈਏ ਕਿ...ਕੁਝ ਦਰਦ ਸਹਿਣ ਨਹੀ ਹੁੰਦੇ...!!!

ਇਸ਼ਕ ਉਹ ਦਰਦ ਹੈ ਜੋ ਰੌਂਣ ਤੋਂ ਪਹਿਲਾ ਸੌਂਣ ਨਹੀ ਦਿੰਦਾ...!!!

ਕਿਸੇ ਦੀ ਇਹਨੀ ਕਦਰ ਵੀ ਨਾ ਕਰੋ... ਕਿ ਖ਼ੁਦ ਦੀ ਅਹਿਮੀਅਤ ਗਵਾ ਬੈਠੋ...!!!

ਤੂੰ ਮੈਨੂੰ ਪਰਖਣ ਲਈ ਪੂਰੀ ਜਿੰਦਗੀ ਲਗਾ ਦਿੱਤੀ ਕਾਸ਼..!! ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ....!!!

ਬਹੁਤ ਜੀ ਲਿਆ ਉਹਨਾ ਲਈ ਜਿਹਨਾ ਨੂੰ ਅਸੀ ਪਸੰਦ ਕਰਦੇ ਸੀ, ਹੁਣ ਜੀਣਾ ਹੈ ਉਹਨਾ ਲਈ ਜੋ ਸਾਨੂੰ ਪਸੰਦ ਕਰਦੇ ਨੇ....!!

ਸ਼ੱਕ ਤੇ ਬਹਿਸ ਰਿਸਤਿਆਂ ਨੂੰ ਖਤਮ ਕਰ ਦਿੰਦੀ ਹੈ...!!!

ਗ਼ਜ਼ਬ ਦੀ ਹਿੰਮਤ ਦਿੱਤੀ ਹੈ ਉਸ ਰੱਬ ਨੇ ਮੈਨੂੰ..ਉਹ ਦਗਾਬਾਜੀ ਕਰੀ ਜਾਂਦੇ ਨੇ ਤੇ ਅਸੀਂ ਵਫ਼ਾਦਾਰੀ ਕਰੀ ਜਾਂਦੇ ਹਾਂ....!!!

ਕੀ ਹੁੰਦੀ ਹੈ ਤਕਲੀਫ, ਕੀ ਹੁੰਦਾ ਹੈ ਟੁੱਟਣਾ, ਵਕਤ ਸਮਝਾ ਦੇਵੇਗਾ ਤੈਨੂੰ ਵੀ....!!!

ਜਰੁਰੀ ਤਾਂ ਨਹੀ ਕਿ ਜਿਸ ਦੇ ਦਿਲ ਵਿੱਚ ਪਿਆਰ ਹੋਵੇ... ਉਸਦੀ ਕਿਸਮਤ ਵਿੱਚ ਵੀ ਹੋਵੇ....!!!

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ

ਝੂਠ ਕਹਿੰਦੇ ਨੇ ਲੋਕ ਕਿ ਮੁੱਹਬਤ ਸਭ ਕੁਝ ਗਵਾ ਦਿੰਦੀ ਹੈ...ਮੈ ਤਾਂ ਮੁੱਹਬਤ ਕਰਕੇ ਗ਼ਮਾਂ ਦਾ ਖ਼ਜ਼ਾਨਾ ਪਾ ਲਿਆ...!!!

ਹੱਥਾਂ ਚ ਰੱਖੜੀਆਂ ਤੇ ਨੈਨਾ ਵਿਚ ਨੀਰ , ਭੈਣਾ ਫਿਰਨ ਲੱਬਦੀਆ ਚਿੱਟੇ ਚ ਗੁਆਚੇ ਵੀਰ

ਕਈ ਵਾਰ ਦਰੱਖਤਾਂ ਵਰਗਾ ਜੇਰਾ ਕਰਨਾ ਪੈਂਦਾ ਏ , ਜੋ ਕੁਲਹਾੜੇ ਨੂੰ ਵੀ ਦਸਤਾ ਦਿੰਦੇ ਨੇ।.

ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।

ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ|| ਉਹਨਾਂ ਦਾਗਾ ਤੋਂ ਪਰੇ ਇਨਸਾਨ ਦੀ ਸੁੰਦਰਤਾ ਵੇਖ ਲੈਣਾ ਹੀ ਪਿਆਰ ਹੈ,ਮੋਹੱਬਤ ਹੈ ||

ਬੁਰਾ ਨਹੀਂ ਮਨਾਈ ਦਾ ਬੁਰੇ ਵਕਤ ਦਾ, ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ....

ਕਾਫ਼ੀ ਵਜਨ ਵਾਲਾ ਸ਼ਬਦ ਏ 'ਮਤਲਬ', ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ

ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..

ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।

ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ....💔💔

ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ.....

ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ

ਸੋਚਿਆ ਕੁੱਝ ਨਹੀਂ ਹੁੰਦਾ ਕੰਮ ਕਰਿਆ ਹੁੰਦੇ ਨੇ |

ਦਿਲ ਪੈਸੇ ਨਾਲ ਨਹੀਂ ਪਿਆਰ ਨਾਲ ਜਿਤੇ ਜਾਂਦੇ ਨੇ

ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ - ਹਨ੍ਹੇਰੀ 'ਤੇ ਲੱਗ ਜਾਂਦਾ ਹੈ

ਬਹੁਤੇ ਲੋਕ ਕਿਤਾਬਾਂ ਵੇਖਣ ਦੇ ਚਾਹਵਾਨ ਹੁੰਦੇ ਹਨ , ਪੜਨ ਦੇ ਨਹੀਂ

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.....✍️😍

😍 ਮੇਰੇ ਨਾਲ ਬਿਤਾਈਆਂ ਘੜੀਆਂ ਚੇਤੇ ਆਉਣਗੀਆਂ | 😌 ਮਰ ਮਰ ਕੇ ਦਿਨ ਕੱਟੇਗੀ ਯਾਦਾਂ ਤੜਪਾਉਣਗੀਆ |

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ।

ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ

ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ😏

ਚੁੱਪ ਕਰ ਜਾਣ ਦਾ ਮਤਲਵ ਮਰ ਜਾਣਾ ਨਈ ਹੁੰਦਾ।।

ਉੱਚੇ ਅਸਮਾਨ ਚ ਉਡਾਰੀਆਂ ਵੀ ਲਾਈਆਂ ਨੇ , ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻

ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ ।। ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ ।।

ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,

ਮੈਂ ਇਸ ਲਈ ਦੁਖੀ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਾਂਗਾ

ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ..... ..

ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....!!!!!

ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ...ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ

ਮੁਹੱਬਤ ਵਕਤ ਮੰਗਦੀ ਹੈ.. ਤੋਹਫੇ ਨਹੀਂ ..

ਤੇਰਾ ਦੇਖ ਲੈਣਾ ਮੁੱਖ 👰 ਮੇਰੇ ਤੋੜ ਦਿੰਦਾ ਦੁੱਖ 😍

ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ , ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ

ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ.... ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ.....

ਡਰ ਲਗਦਾ ਹੈ ਉਹਨਾ ਲੋਕਾ ਤੋਂ , ਜਿਹਨਾ ਦੇ ਦਿਲ ਚ ' ਵੀ ਦਿਮਾਗ ਹੁੰਦਾ.

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉

ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ

ਅਸੀ ਚਾਹੁੰਦੇ ਤਾਂ ਮਨਾ ਲੈਦੇ ਉਹਨਾ ਨੂੰ , ਪਰ ਉਹ ਰੁੱਸੇ ਨਹੀ ਬਦਲ ਗਏ ਸੀ_😔

ਬੜੇ ਔਗੁਣ ਨੇ ਮੇਰੇ ਵਿੱਚ, ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ .. !

ਕਈਆਂ ਨੂੰ ਰੋਕੇ ਵੀ ਯਾਰ ਨਾ ਮਿਲਦੇ😣 ਕਈ ਹਾਸੇ-ਹਾਸੇ 'ਚ ਹੀ ਯਾਰ ਗਵਾ ਲੈਂਦੇ🙃

ਨੀ ਤੂੰ ਪਾਉਂਦੀ ਆ ਲੀੜੇ ਪ੍ਰੈਸ ਕਰ ਕਰ ਕੇ ਤੇ ਅਸੀਂ ਮੁੱਢ ਤੋਂ ਹੀ ਵੱਟਾਂ ਵਾਲੀ ਪੱਗ ਬੰਨੀਏ👳

ਦੁੱਧ ਨਾਲ ਪੁੱਤ ਪਾਲਕੇ , ਪਾਣੀ ਨੂੰ ਤਰਸਦੀਆਂ ਮਾਂਵਾਂ ।

ਹਮ ਵਹਾਂ ਦੋਸਤੀ ਕਰਤੇ ਹੈਂ 😊 ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩

ਕਿਸੇ ਨੂੰ ਸੁੱਟਣ ਦੀ ਜਿੱਦ ਨੀ😊 ਖੁਦ ਨੂੰ ਬਣਾਉਣ ਦਾ ਜਨੂੰਨ ਆ🎖

ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ......ਜਿਹਨਾ ਅਸੀ ਸੋਚ ਲੈਂਦੇ ਹਾਂ..

ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏

ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ

ਕਿਸੇ ਦੀ ਆਦਤ ਹੋ ਜਾਣਾ ਮੁਹੱਬਤ ਹੋ ਜਾਣ ਤੋੰ ਵੀ ਖ਼ਤਰਨਾਕ ਏ..!!!

ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…

ਰੱਬਾ ਕਦੇ ਦੁੱਖ ਨਾ ਦਈ ਮੇਰੇ ਯਾਰਾਂ ਨੂੰ, ਮੈਨੂੰ ਚਾਹੇ ਸੁੱਖਾ ਦਾ ਪਹਾੜ ਦੇ ਦੇ,..😊😊😊

ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..

ਹਮ ਨਾਂ ਚੰਗੇ ਬੁਰਾ ਨਾ ਕੋਇ

ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ...

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ, ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ

ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎 ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ

ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ.. ਜਿਹਨਾ ਨੂੰ ਹਾਸਲ ਨਾ ਕਰ ਸਕੇ

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..