ਮੇਰੇ ਹੰਜੂ ਵੀ ਉਸਨੂੰ ਖ਼ਰੀਦ ਨਾ ਸਕੇ ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ
ਹੱਕ ਜਤਾਉਣ ਤੋਂ ਲੈ ਕੇ ਦਿਲ ਤੜਵਾਉਣ ਤੱਕ ਦਾ ਸਫ਼ਰ ਸੀ ਤੇਰੇ ਨਾਲ.
ਲਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ
ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ, ਨਹੀਂ ਤਾਂ ਅੱਜ ਕਲ ਕਹਿਣ ਦੀਆਂ ਗੱਲਾਂ ਨੇ ਕਿ “ਮੈਂ ਤੇਰਾ ਦਰਦ ਤੇਰੀ ਚੁੱਪੀ ਤੋਂ ਪੜ ਸਕਦਾ ਆ।।”
ਸਾਡਾ ਤੇਰੇ ਬਿਨਾਂ ਸਰਦਾ ਨੀ ਸੀ, ਜੇ ਤੇਰਾ ਸਰ ਗਿਆ ਫੇਰ ਕੀ ਹੋਇਆ, ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ, ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ।।
ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ
ਅਸੀ ਝੂਠੇ ਸਾਡਾ ਪਿਆਰ ਵੀ ਝੂਠ , ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ
ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ
ਅਸੀਂ ਤੈਨੂੰ ਖੁਦਾ ਮਨ ਬੈਠੇ ਸੀ ਪਰ ਭੁੱਲ ਗਏ ਸੀ ਖੁਦਾ ਕਿਸੇ ਇਕ ਦਾ ਨਹੀਂ ਹੋ ਸਕਦਾ
ਸਮਝ ਨਹੀਂ ਆਉਂਦੀ ਵਫਾ ਕਰੀਏ ਤਾ ਕਿਸ ਨਾਲ ਕਰੀਏ ਮਿੱਟੀ ਤੌ ਬਣੇ ਲੋਕ ਕਾਗਜ ਦੇ ਟੁੱਕੜਿਆਂ ਲਈ ਵਿਕ ਜਾਂਦੇ ਨੇ ..!
ਤੇਰੇ ਬਾਝੋਂ ਮੈਂ ਰੁਲ ਸਕਦਾ ਪਰ ਮੈਂ ਤੈਨੂੰ ਨੀ ਭੁੱਲ ਸਕਦਾ
ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ
ਤੇਰੇ ਪਿੱਛੇ ਮਿਲਣਾ ਗਿਲਣਾ ਬੋਲਣਾ ਵਿਚਰਨਾ ਸਭ ਛੱਡਿਆ ਸੀ ਤੇ ਤੂੰ ਮੈਨੂੰ ਹੀ ਛੱਡ ਤੁਰਿਆ
ਤੂੰ ਜੋ ਵਿਛੜਿਆਂ ਮੇਰੇ ਤੋਂ ਇਹ ਵੀ ਨੀ ਸੋਚਿਆ ਅਸੀਂ ਤਾਂ ਪਾਗਲ ਸੀ ਤੇਰੇ ਪਿੱਛੇ ਮਰ ਵੀ ਸਕਦੇ ਸੀ
ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
ਚੇਹਰਿਆਂ ਤੇ ਮਰਨ ਵਾਲੇ ਕਿ ਜਾਨਣ ਦਿਲ ਦੀ ਖੂਬਸੂਰਤੀ ਕਿ ਹੁੰਦੀ ਏ
ਜਿੰਨਾ ਚਿਰ ਖੁਦ ਤੇ ਨਾ ਬੀਤੇ ਕਿਸੇ ਦਾ ਦਰਦ ਸਮਝ ਨਹੀਂ ਆਉਣਾ
ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ ਜਿਸ ਵਿਚ ਮੇਰੀ ਜਾਨ ਵੱਸਦੀ ਸੀ
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
ਵਕ਼ਤ ਬਹੁਤ ਜਖਮ ਦਿੰਦਾ ਹੈ ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ
ਜਦੋਂ ਅੰਬਰਾਂ ਤੇ ਕਾਲੀ_ਘਟਾ ਛਾਊਗੀ, ੳਹਨੂੰ ਯਾਦ ਤਾ ਜਰੂਰ ਮੇਰੀ ਆਊਗੀ 😔
ਅੱਜ ਫੇਰ ਰਵਾਤੀਂ ਨੀ .. ਯਾਦਾਂ ਨੇ ਜਾਨ ਤੇਰੀ..
ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ...
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ...💔💔💔