- Latest
- Trending
ਮੈਨੂੰ ਤੋਹਫੇ ਚ ਵਕਤ ⏱️ ਬਹੁਤ ਪਸੰਦ ਏ ,ਪਰ ਅੱਜ-ਕੱਲ ਏਨੇ ਮਹਿੰਗੇ ਤੋਹਫੇ 🏆 ਕੋਣ ਦਿੰਦਾ ਏ |
ਜ਼ਰੂਰੀ ਹੁੰਦਾ ਕੁੱਝ ਪੱਖਾਂ ਤੋਂ ਅਨਜਾਣ ਬਣੇ ਰਹਿਣਾ, ਕਈ ਵਾਰ ਕੁੱਝ ਜਾਣ ਲੈਣਾ ਜਾਨਲੇਵਾ ਹੁੰਦਾ 💯
ਬਹੁਤਾ ਕੀਮਤੀ 💰 ਨਾ ਕਰ ਆਪਣੇ ਆਪ ਨੂੰ ਅਸੀ ਗ਼ਰੀਬ ਲੋਕ 👨 ਆ ਮਹਿੰਗੀਆਂ ਚੀਜਾਂ ਛੱਡ ਦਿੰਦੇ ਆ |
ਹਵਾਵਾਂ ਦੇ ਉਲਟ ਖੁਸ਼ਬੂਆਂ ਨਹੀਂ ਜਾਂਦੀਆਂ, ਦੁਆਵਾਂ ਦੇ ਉਲਟ ਰੂਹਾਂ ਨਹੀਂ ਜਾਂਦੀਆਂ |
ਕਿਸੇ ਕੋਲ ਟਾਈਮ ਨਹੀਂ , ਤੇਰੇ ਇਰਾਦਿਆਂ ਨੂੰ ਜਾਣਨ ਦਾ ! ਲੋਕ ਅਕਸਰ ਛੇਤੀ 'ਚ ਹੁੰਦੇ ਨੇ, ਬਸ ਤੌਰ-ਤਰੀਕੇ ਵੇਖਦੇ ਆ !
ਅਸਲੀਅਤ ਤਾਂ ਬੰਦੇ ਦੇ ਚੇਹਰੇ ਤੋਂ ਹੀ ਨਜ਼ਰ ਆ ਜਾਂਦੀ ਹੈ। ਦਿਖਾਵਿਆਂ ਨਾਲ ਸ਼ਖ਼ਸੀਅਤ ਬਾਹਲੀ ਨਹੀਂ ਨਿਖਰਦੀ !
ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਨੇ, ਸਮਝੌਤਿਆਂ ਨਾਲ ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ !
ਆਦਤਾਂ ਨੂੰ ਛੱਡਣ ਤੋਂ ਪਹਿਲਾਂ ਪਛਤਾਵੇ ਛੱਡਣੇ ਪੈਂਦੇ ਨੇ ਇਬਾਦਤਾਂ ਨੂੰ ਕਰਨ ਤੋਂ ਪਹਿਲਾਂ ਦਾਵੇ ਛੱਡਣੇ ਪੈਂਦੇ ਨੇ |
ਹੈ ਤਾਂ ਅਸੀਂ ਖੁੱਲੀ ਕਿਤਾਬ ਵਰਗੇ ਆਂ ਸੱਜਣਾ ਪਰ ਸਾਨੂੰ ਪੜਨਾਂ ਤੇਰੇ ਵੱਸ ਦੀ ਗੱਲ ਨਹੀਂ।
ਇਹ ਦੁਨੀਆਂ ਕੀ ਸੋਚੇ ਮੇਰੇ ਬਾਰੇ ਇਸ ਗੱਲ ਦੀ ਨਾ ਪਰਵਾਹ ਕੋਈ, ਕੀ ਲੋਕ ਕਹਿਣਗੇ ਸੋਚ-ਸੋਚ ਕੇ ਖੁਦ ਜ਼ਿੰਦਗੀ ਕਰਦਾ ਤਬਾਹ ਕੋਈ |
ਜਿਹੜੇ ਤੇਰੇ ਆਪਣੇ ਆ ਦਿਲਾ ਉਹ ਤੇਰੇ ਨਾਲ ਨਹੀਂ, ਜਿਹੜੇ ਤੇਰੇ ਨਾਲ ਆ ਉਹ ਤੇਰੇ ਆਪਣੇ ਨਹੀਂ |
ਦਿਨ ਸਾਡੇ ਨਾਲ ਬੀਤਾ ਕੇ ਉਮਰਾਂ ਕਿਸੇ ਹੋਰ ਨਾਮ ਕਰੀਆਂ ਤੂੰ ਸਾਡੇ ਨਾਲ ਮਸੀਤੀ ਜਾ ਕੇ ਦੁਆਵਾਂ ਕਿਸੇ ਹੋਰ ਲਈ ਕਰੀਆਂ ਤੂੰ |
ਜੋ ਲੋਕ ਤੁਹਾਨੂੰ ਮਾੜਾ ਬੋਲਦੇ ਨੇ ਉਨ੍ਹਾਂ ਦੀ ਪਰਵਾਹ ਨਾ ਕਰੋ ਕਿਉਂਕਿ ਉਹ ਸਿਰਫ ਬੋਲ ਹੀ ਸਕਦੇ ਨੇ |
ਮੈਂ ਕੰਮ ਤੇ ਕਾਰ ਮਤਲਬ, ਕੰਮਕਾਰ ਦੋਵੇਂ High class ਰੱਖਦਾਂ |
ਬੰਦੇ ਫੰਕਰ ਕਦੇ ਫਿਕਰ ਨਹੀਂ ਕਰਦੇ ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |
ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਉ ਕੀ ਪਤਾ,ਉਹ ਕਿਸ ਦੋਰ ਵਿਚੋਂ ਗੁਜਰ ਰਿਹਾ ਹੈ।
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ.....
ਖੁਦ ਨੂੰ ਜੇ ਸਿਆਣਾ ਦੱਸਦਾ ਏ ਤਾਂ ਕੋਈ ਗੱਲ ਨੀ ਪਰ ਸਭ ਨੂੰ ਜ਼ਿਆਦਾ ਦੱਸਦਾ ਏ ਤਾਂ ਨਾਸਮਝੀ ਏ ਤੇਰੀ.....
ਖੁਦਗਰਜ਼ ਆਖਣ ਲੱਗੀ - ਏ ਦੁਨੀਆਂ, ਅਸੀਂ ਆਪਣੇ ਬਾਰੇ ਇਕ ਪਲ ਲਈ ਵੀ ਕੀ ਸੋਚਣ ਲੱਗੇ...
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..
ਗੁੱਸਾ ਕਿਸੇ ਤੇ ਨਹੀਂ ਖੁਦ ਤੇ ਆਉਂਦਾ, ਕੇ ਕਿਹੋ ਜਿਹੇ ਲੋਕਾਂ ਨੂੰ ਅਹਿਮੀਅਤ ਦਿੱਤੀ।
ਜੋ ਖੁਦ ਨੂੰ ਸਹੀ ਹੀ ਸਾਬਿਤ ਕਰਕੇ ਬੈਠ ਗਿਆ ਓਹਨੇ ਮੇਰੀ ਭਲਾ ਕਿਥੇ ਸੁਣਨੀ |
ਕਦੇ ਫੁਰਸਤ ਮਿਲੇ ਤਾਂ ਮੇਰੇ ਘਰ ਆਵੀਂ ਉਹ ਸਾਰੇ ਸੁਪਨੇ ਦਿਖਾਵਾਂਗਾ ਜੋ ਸੁਪਨੇ ਹੀ ਰਹਿ ਗਏ |
ਆਪਣਾ ਸਵੈਮਾਣ ਗਵਾ ਕੇ ਹਾਸਿਲ ਕੀਤੀ ਚੀਜ ਦੀ ਖੁਸ਼ੀ ਕੁਝ ਪਲ ਲਈ 'ਤੇ ਪਛਤਾਵਾ ਉਮਰ ਭਰ ਲਈ ਹੁੰਦਾ ਹੈ।
ਬੇਰੰਗ ਹੋ ਕੇ ਨਿਕਲੀ ਆ ਮੈਂ ਉਹਨਾਂ ਦੀ ਜਿੰਦਗੀ ਚੋਂ ਜਿਨਾਂ ਲੋਕਾਂ ਦੀ ਜਿੰਦਗੀ ਚ ਮੈਂ ਖੁਦ ਰੰਗ ਭਰਦੀ ਸੀ |
ਰੰਗ ਰੂਪ ਦੇਖ ਕੇ ਆਦਮੀ ਦੀ ਫਿਤਰਤ ਦਾ ਪਤਾ ਨਾ ਲਗਾਇਆ ਕਰੋ ਕਿਉਂਕਿ ਵਫਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ |
ਦੂਰ ਹੁੰਦਾ ਹੁੰਦਾ ਕਰ ਕੱਖ ਹੀ ਗਿਆ..ਨਾ ਚੋਹਦੇ ਹੋਏ ਵੀ ਤੂੰ ਮਨੋ ਲੱਥ ਹੀ ਗਿਆ |
ਅਸੀਂ ਆਪਣੇ ਲਈ ਜਿਉਣ ਕੀ ਲੱਗੇ ਮਿੱਤਰਾ, ਲੋਕ ਕਹਿੰਦੇ ਇਹ ਬੰਦਾ ਮਤਲਬੀ ਆ,
ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ .
ਭੋਲੇ ਨਹੀਂ ਪਤਿੰਦਰਾ ਬੱਸ ਜਣੇ ਖਣੇ ਤੇ ਯਕੀਨ ਕਰ ਲੈਨੇ ਹਾਂ।
ਜਿਸ ਹਾਲਾਤਾਂ ਚੋਂ ਅਸੀ ਗੁਜ਼ਰੇ ਜੋ ਤੂੰ ਹੁੰਦਾ ਤਾਂ ਸ਼ਾਇਦ ਗੁਜਰ ਹੀ ਜਾਂਦਾ !
ਕਿਸੇ ਦਾ ਇਸ਼ਕ ਤੇ ਕਿਸੇ ਦਾ ਖਿਆਲ ਸੀ, ਮੈਂ ਲੰਘ ਗਏ ਸਾਲਾਂ ਵਿੱਚ ਬਹੁਤ ਹੀ ਕਮਾਲ ਸੀ
"ਵੱਡੇ ਹੋਗੇ ਤਾਂ ਜਿਉਂਵਾਂਗੇ ਆਪਣੇ ਹਿਸਾਬ ਨਾਲ ਬਚਪਨ ਦੇ ਇਸ ਖ਼ਵਾਬ ਤੇ ਹੁਣ ਹਾਸਾ ਆਉਂਦਾ ਹੈ।
ਬਚਪਨ ਹੀ ਚੰਗਾ ਸੀ ਦੰਦ ਹੀ ਟੁੱਟਦੇ ਸੀ ਦਿਲ ਨਹੀਂ |
ਅਪਣੀ ਉਚਾਈ ਦਾ ਕਦੀ ਕਮੰਡ ਨਾ ਕਰਿਓ, ਕਿਉਂਕਿ ਬੱਦਲਾਂ ਨੂੰ ਵੀ ਪਾਣੀ ਜ਼ਮੀਨ ਤੋਂ ਲੈਣਾ ਪੈਂਦਾ ਹੈ।
ਬਹੁਤਾ ਜਜ਼ਬਾਤੀ ਨਾਂ ਹੋ ਦਿਲਾਂ , ਇਹ ਅਧੁਨਿਕ ਯੁੱਗ ਆ ਇਥੇ ਚੀਜ਼ਾਂ ਦੀ ਕਦਰ ਆ , ਅਰਮਾਨਾਂ ਦੀ ਨਹੀ |
ਸਬਰ ਕਰੋ ਓਹ ਵੀ ਮਿਲੇਗਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ |
ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ.. ਇਨਸਾਨ ਦੀ ਅਸਲੀਅਤ ਤਾਂ ਸਮਾ ਦੱਸਦਾ...!!
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ |
ਮਿਲ ਤਾਂ ਬਹੁਤ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਇੱਕ ਦਾ ਹੋ ਕੇ ਰਹਿਣਾ,ਜਰੂਰ ਵੱਡੀ ਗੱਲ ਆ।
ਜਿਨ੍ਹਾਂ ਮਰਜੀ ਉਲਝਾ ਲੈ ਜਿੰਦਗੀਏ …. ਇਹਨਾ ਚਿਹਰਿਆਂ ਦਾ ਹਾਸਾ ਤੈਥੋਂ ਖੋ ਨਹੀਂਉ ਹੋਣਾ…
ਕੀਮਤ ਤਾਂ ਹੁਸਨ ਦੀ ਹੁੰਦੀ ਏ , ਸਾਦਗੀ ਤਾ ਸੱਜਣਾ ਬੇਮੁੱਲ ਹੁੰਦੀ ਏ ….
ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ… ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ |
ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ |
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ….
ਉਸ ਨੇ ਦਰਦ ਦਿੱਤੇ ਤਾਂ ਹਮਦਰਦ ਵੀ ਦਿੱਤੇ, ਉਸ ਨੇ ਸਫਰ ਦਿੱਤੇ ਤਾਂ ਹਮਸਫ਼ਰ ਵੀ ਦਿੱਤੇ |
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ.. ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ !
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ , ਰੋਟੀ ਹੱਕ ਦੀ ਮਿਲੇ ,ਭਾਵੇਂ ਆਚਾਰ ਨਾਲ ਮਿਲੇ |
ਜਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰੋ , ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਨਾਲ ਗੇਮ |
ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਸਰਕਾਰ ਨੀਂ.
ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “😎😎
ਓਦੋ ਝੂਠ ਸੁਨਣ ਦਾ ਬੜਾ ਮਜ਼ਾ ਆਉਂਦਾ ਏ ,ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।
ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |
ਸਵਾਦ ਤੇ ਤਾਂ ਆਵੇ ਜੇ ਸਭ ਹਕੀਕਤ ਹੋਵੇ ਸੁਪਣਿਆ ਤੇ ਸੋਚਾਂ ਵਿੱਚ ਸਾਡੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ |
ਜੋ ਦਿਓਗੇ ਓਹੀ ਵਾਪਿਸ ਆਵੇਗਾ ਚਾਹੇ ਉਹ ਪਿਆਰ ਹੋਵੇ ਜਾ ਧੋਖਾ |
ਤੈਨੂੰ ਚਾਅ ਹੈ ਭੀੜ ਦਾ ਅਸੀਂ ਤਾਂ ਇੱਕਲੇ ਹੀ ਠੀਕ ਹਾਂ ਤੂੰ ਸੱਮਝਦਾਰ ਰਹਿ ਅਸੀਂ ਤਾਂ ਝੱਲੇ ਹੀ ਠੀਕ ਹਾਂ..