- Latest
- Trending
ਮਾਪੇ, ਦੋਸਤ ਤੇ ਮੁਹੱਬਤ ਤੋਹਫੇ ਨਹੀਂ ਵਖਤ ਮੰਗਦੇ |
ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ
ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ |
ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ |
ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ |
ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ, ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ |
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…
ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
ਇਨਸਾਨੀਅਤ ਦਿਲ ਵਿੱਚ ਹੁੰਦੀ, ਹੈਸੀਅਤ ਵਿੱਚ ਨਹੀਂ ! ਰੱਬ ਸਿਰਫ ਕਰਮ ਦੇਖਦਾ, ਵਸੀਅਤ ਨਹੀਂ!
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.
ਦਿਨ ਬਦਲੀ ਰੱਬਾ, ਦਿਲ ਨਾ ਬਦਲੀ..!!
ਨਾ ਕਰ ਵਾਅਦੇ ਉਮਰਾ ਦੇ ਕੀ ਭਰੋਸਾ ਚਲਦੇ ਸਾਹਾਂ ਦਾ .
ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜ਼ਿੰਦਗੀ ਇੱਕ ਆਸ ਤੇ ਦੂਜੀ ਕਾਸ਼.
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ || ਕੋਨੇ ਬੈਠੇ ਖਾਇਐ ਪਰਗਟ ਹੋਇ ਨਿਦਾਨਿ ||
ਹੁਨਰ ਹਲੀਮੀ ਹੱਜ ਹੈ, ਹਉਮੈ ਹਰਖ ਹੈ ਹਾਰ | ਹਾਸਾ ਹਸਰਤ ਹਾਣ ਹੈ, ਹਿੰਮਤ ਹੈ ਹਥਿਆਰ |
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ | ਜਿੱਥੇ ਆਪਣੇ ਧੋਖਾ ਦੇ ਜਾਂਦੇ, ਓਥੇ ਕਿ ਇਤਬਾਰ ਬੇਗਾਨੇ ਦਾ |
ਦੂਜਿਆਂ ਨਾਲ ਆਪਣੀ ਤੁਲਨਾ ਕਦੇ ਨਾ ਕਰੋ, ਸੂਰਜ ਤੇ ਚੰਦ ਕਦੇ ਵੀ ਇੱਕੋ ਵੇਲੇ ਨਹੀ ਚਮਕਦੇ, ਉਹਨਾਂ ਨੂੰ ਵੀ ਆਪਣੇ ਵਕਤ ਦੀ ਉਡੀਕ ਕਰਨੀ ਪੈਂਦੀ ਹੈ |
ਚਾਹੇ ਕਿੰਨੇ ਹੀ ਮਜਬੂਤ ਕਿਉਂ ਨਾਂ ਹੋਣ ਦਿਲ, ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ.
ਸਭ ਕੁਝ ਮਿਲ ਜਾਵੇ ਤਾਂ ਜੀਣ ਦਾ ਕੀ ਮਜਾ ਜੀਣ ਲਈ ਵੀ ਕਿਸੇ ਕਮੀ ਦਾ ਹੋਣਾ ਜਰੂਰੀ ਆ |
ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ |
ਕਿਵੇਂ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਉਸੇ ਤਰ੍ਹਾਂ ਦੁਆਵਾਂ ਮੁਸੀਬਤਾਂ ਦਾ ਰਸਤਾ ਬਦਲ ਦਿੰਦੀਆਂ ਨੇ...
ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤੇ ਹਾਲਾਤ ਤਾਂ ਵਾਹਿਗੁਰੂ ਨੇ ਹੀ ਠੀਕ ਕਰਨੇ ਨੇ..
ਤੁਹਾਡੇ ਨਾਲ ਬੁਰਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦਿਓ, ਵਕਤ ਆਉਣ ਤੇ ਪਛਤਾਵਾ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਹੋਵੇਗੀ..
ਚੁੱਪ ਨਾ ਸਮਝੀ ਸਬਰ ਆ ਹਜੇ ਤੋੜ ਵੀ ਦਿੰਦੇ ਕਦਰ ਆ ਹਜੇ..
ਅੱਜ ਦਾ ਸੱਚ ਜੋ ਰਿਸ਼ਤੇ ਨੇ ਉਹਨਾਂ ਨੂੰ ਸੰਭਾਲਦੇ ਨਹੀ ਤੇ ਇੰਟਰਨੈਟ ਤੇ ਨਵੇਂ ਰਿਸ਼ਤੇ ਭਾਲਦੇ ਨੇ ਲੋਕ |
ਸਖਤ ਹੱਥਾਂ ਚੋ ਵੀ ਛੁੱਟ ਜਾਂਦੀਆਂ ਨੇ ਉਗਲੀਆਂ, ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ !
ਹਾਲਾਤ ਸਿਖਾ ਦਿੰਦੇ ਸੁਣਨਾ ਤੇ ਸਹਿਣਾ ਨਹੀਂ ਤਾਂ ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ||
ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ .
ਜੁਬਾਨ ਦਾ ਕਿਹਾ ਦੁਨੀਆ ਸੁਣਦੀ ਹੈ, ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ
ਇਕ ਗੱਲ ਯਾਦ ਰੱਖੀ ਸੱਜਣਾ ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ ਜ਼ਿੰਦਗੀ ਨਹੀਂ
ਮਤਲਬ ਦੀ ਕੰਧ ਏਨ੍ਹੀ ਵੱਡੀ ਵੀ ਨਾ ਕਰੋ ਕਿ | ਜਦੋ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ ਜਾਵੇ ||
ਬਹੁਤਾ ਮਿੱਠਾ ਨਾ ਬਣਿਆ ਕਰ, ਜਿਆਦਾ ਮਿੱਠੇ ਤੋਂ ਮਨ ਛੇਤੀ ਭਰ ਜਾਂਦਾ ਏ
ਪਾਣੀ ਵਰਗੀ ਜਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਦਰਿਆ...
ਆਪਣੇ ਉਹ ਨਹੀਂ ਜੋ ਤਸਵੀਰ ਵਿੱਚ ਖੜਨ, ਆਪਣੇ ਉਹ ਨੇ ਜੋ ਤਕਲੀਫ ਵਿੱਚ ਨਾਲ ਖੜਨ |
ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦੁਵਾਵਾਂ
ਜ਼ਿਆਦਾ ਆਪਣਾਪਨ ਦਿਖਾਉਣ ਵਾਲ਼ੇ ਲੋਕ ਇਕ ਦਿਨ ਦੱਸ ਹੀ ਦਿੰਦੇ ਹਨ ਕਿ ਉਹ ਕਿੰਨੇ ਬੇਗ਼ਾਨੇ ਹਨ
ਪਲ ਪਲ ਫਿਕਰਾਂ 'ਚ ਕੱਟੇ ਅਨੋਖਾ ਹੀ ਮਾਂ ਦਾ ਮੋਹ ਹੁੰਦਾ , ਖੂਨ ਨਿਚੋੜ ਕੇ ਵੀ ਬਾਗੋ ਬਾਗ ਰਹੇ ਪਿਓ ਤਾ ਪਿਓ ਹੁੰਦਾ |
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ
ਪੰਜ ਪਹਿਰ ਧੰਦਾ ਕੀਤਾ, ਤਿੰਨ ਪਹਿਰ ਗਏ ਸੋਏ, ਇੱਕ ਘੜੀ ਵੀ ਨਾਂ ਹਰੀ ਨੂੰ ਧਿਆਇਆ ਤਾਂ ਮੁਕਤ ਕਿਥੋਂ ਹੋਏ..
ਸਾਦਗੀ ਐਨੀ ਵੀ ਨਾਂ ਰਹੀ ਮੇਰੇ ਚ ਕਿ ਤੂੰ ਵਕਤ ਗੁਜ਼ਾਰੇ ਤੇ ਮੈ ਮੁਹੱਬਤ ਸਮਝਾਂ |
ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |
ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ , ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ,
ਹੈਰਾਨੀ ਕਾਹਦੀ ? ਉਹਨੇ ਮਹਿਬੂਬ ਹੀ ਤਾਂ ਬਦਲਿਆ ਏ, ਦੁਆਵਾਂ ਕਬੂਲ ਨਾ ਹੋਵਣ, ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ |
ਉਮਰਾਂ ਲਈ ਹੱਥ ਫੜਨੇ ਸੀ ਆਪਾਂ ਅੱਜ ਹੱਥ ਮਿਲਾਉਣ ਤੋਂ ਡਰਦੇ ਆ .
ਖੁਦ ਨਾਲ ਮੁਹੱਬਤ ਕਰਨ ਲੱਗੇ ਆ ਜਦੋ ਦਾ ਸੁਣਿਆ ਖੁਦਾ ਦਿਲਾਂ ਵਿੱਚ ਰਹਿੰਦਾ ਏ
ਕੁੱਝ ਗੈਰ ਇਹੋ ਜਿਹੇ ਮਿਲੇ, ਜੋ ਮੈਨੂੰ ਆਪਣਾ ਬਣਾ ਗਏ, ਕੁੱਝ ਆਪਣੇ ਇਹੋ ਜਿਹੇ ਨਿਕਲੇ, ਜੋ ਗੈਰਾ ਦਾ ਮਤਲਬ ਸਿਖਾ ਗਏ|
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ, ਉਹ ਕਾਪੀ ਅਕਸਰ ਰਫ਼ ਬਣ ਜਾਂਦੀ ਹੈ
ਸਾਦਗੀ 'ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ 'ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ
ਦੋਵੇਂ ਦਿਲੋਂ ਕਰਨੀਆਂ ਪੈਂਦੀਆਂ , ਮੁਹੱਬਤ ਹੋਵੇ ਜਾ ਦੁਆ..
ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਵਿੱਚ ਹਜ਼ਾਰਾਂ ਗੱਲਾਂ ਹੋਣ ਪਰ ਉਨ੍ਹਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾਂ ਹੋਵੇ .
ਜਿਹਨਾ ਨਾਲ ਦਿਲਾਂ ਦੀ ਸਾਂਝ ਹੁੰਦੀ ਆ ਨਾ ਉਹ ਰੁਸਦੇ ਵੀ ਬਹੁਤ ਜਲਦੀ ਆ ਤੇ ਮੰਨਦੇ ਵੀ |
ਨੀਤਾ ਵੱਲੋ ਮਾੜੇ ਨਾ ਕਰਦੀ ਰੱਬਾ ਜੇਬਾਂ ਵੱਲੋ ਕੋਈ ਚੱਕਰ ਨੀ
ਕਦੇ ਬੈਠੀਂ ਸਾਡੇ ਨਾਲ ਚਾਹ ਤੇ, ਅਸੀਂ ਦਿਲ ਖੋਲਾਂਗੇ, ਤੂੰ ਦਿਮਾਗ ਨਾਲ ਸੁਣੀਂ, ਅਸੀਂ ਦਿਲ ਤੋਂ ਬੋਲਾਂਗੇ
ਇਹ ਵੀ ਚੰਗਾ ਕਿ ਅਸੀਂ ਚੰਗੇ ਨਈ, ਕਿਸੇ ਨੂੰ ਦੁੱਖ ਤਾਂ ਨਹੀਂ ਹੁੰਦਾ ਸਾਡੇ ਤੋਂ ਵਿਛੜਣ ਬਾਅਦ |