- Latest
- Trending
ਝੂਠ ਕਹਿੰਦੇ ਨੇ ਲੋਕ ਕਿ ਮੁੱਹਬਤ ਸਭ ਕੁਝ ਗਵਾ ਦਿੰਦੀ ਹੈ...ਮੈ ਤਾਂ ਮੁੱਹਬਤ ਕਰਕੇ ਗ਼ਮਾਂ ਦਾ ਖ਼ਜ਼ਾਨਾ ਪਾ ਲਿਆ...!!!
ਹੱਥਾਂ ਚ ਰੱਖੜੀਆਂ ਤੇ ਨੈਨਾ ਵਿਚ ਨੀਰ , ਭੈਣਾ ਫਿਰਨ ਲੱਬਦੀਆ ਚਿੱਟੇ ਚ ਗੁਆਚੇ ਵੀਰ
ਕਈ ਵਾਰ ਦਰੱਖਤਾਂ ਵਰਗਾ ਜੇਰਾ ਕਰਨਾ ਪੈਂਦਾ ਏ , ਜੋ ਕੁਲਹਾੜੇ ਨੂੰ ਵੀ ਦਸਤਾ ਦਿੰਦੇ ਨੇ।.
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।
ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ|| ਉਹਨਾਂ ਦਾਗਾ ਤੋਂ ਪਰੇ ਇਨਸਾਨ ਦੀ ਸੁੰਦਰਤਾ ਵੇਖ ਲੈਣਾ ਹੀ ਪਿਆਰ ਹੈ,ਮੋਹੱਬਤ ਹੈ ||
ਬੁਰਾ ਨਹੀਂ ਮਨਾਈ ਦਾ ਬੁਰੇ ਵਕਤ ਦਾ, ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ....
ਕਾਫ਼ੀ ਵਜਨ ਵਾਲਾ ਸ਼ਬਦ ਏ 'ਮਤਲਬ', ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..
ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।
ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ....💔💔
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ.....
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ
ਸੋਚਿਆ ਕੁੱਝ ਨਹੀਂ ਹੁੰਦਾ ਕੰਮ ਕਰਿਆ ਹੁੰਦੇ ਨੇ |
ਦਿਲ ਪੈਸੇ ਨਾਲ ਨਹੀਂ ਪਿਆਰ ਨਾਲ ਜਿਤੇ ਜਾਂਦੇ ਨੇ
ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ - ਹਨ੍ਹੇਰੀ 'ਤੇ ਲੱਗ ਜਾਂਦਾ ਹੈ
ਬਹੁਤੇ ਲੋਕ ਕਿਤਾਬਾਂ ਵੇਖਣ ਦੇ ਚਾਹਵਾਨ ਹੁੰਦੇ ਹਨ , ਪੜਨ ਦੇ ਨਹੀਂ
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.....✍️😍
😍 ਮੇਰੇ ਨਾਲ ਬਿਤਾਈਆਂ ਘੜੀਆਂ ਚੇਤੇ ਆਉਣਗੀਆਂ | 😌 ਮਰ ਮਰ ਕੇ ਦਿਨ ਕੱਟੇਗੀ ਯਾਦਾਂ ਤੜਪਾਉਣਗੀਆ |
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ।
ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ
ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ😏
ਚੁੱਪ ਕਰ ਜਾਣ ਦਾ ਮਤਲਵ ਮਰ ਜਾਣਾ ਨਈ ਹੁੰਦਾ।।
ਉੱਚੇ ਅਸਮਾਨ ਚ ਉਡਾਰੀਆਂ ਵੀ ਲਾਈਆਂ ਨੇ , ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ ।। ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ ।।
ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,
ਮੈਂ ਇਸ ਲਈ ਦੁਖੀ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਾਂਗਾ
ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ..... ..
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....!!!!!
ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ...ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ
ਮੁਹੱਬਤ ਵਕਤ ਮੰਗਦੀ ਹੈ.. ਤੋਹਫੇ ਨਹੀਂ ..
ਤੇਰਾ ਦੇਖ ਲੈਣਾ ਮੁੱਖ 👰 ਮੇਰੇ ਤੋੜ ਦਿੰਦਾ ਦੁੱਖ 😍
ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ , ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ
ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ.... ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ.....
ਡਰ ਲਗਦਾ ਹੈ ਉਹਨਾ ਲੋਕਾ ਤੋਂ , ਜਿਹਨਾ ਦੇ ਦਿਲ ਚ ' ਵੀ ਦਿਮਾਗ ਹੁੰਦਾ.
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ
ਅਸੀ ਚਾਹੁੰਦੇ ਤਾਂ ਮਨਾ ਲੈਦੇ ਉਹਨਾ ਨੂੰ , ਪਰ ਉਹ ਰੁੱਸੇ ਨਹੀ ਬਦਲ ਗਏ ਸੀ_😔
ਬੜੇ ਔਗੁਣ ਨੇ ਮੇਰੇ ਵਿੱਚ, ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ .. !
ਕਈਆਂ ਨੂੰ ਰੋਕੇ ਵੀ ਯਾਰ ਨਾ ਮਿਲਦੇ😣 ਕਈ ਹਾਸੇ-ਹਾਸੇ 'ਚ ਹੀ ਯਾਰ ਗਵਾ ਲੈਂਦੇ🙃
ਨੀ ਤੂੰ ਪਾਉਂਦੀ ਆ ਲੀੜੇ ਪ੍ਰੈਸ ਕਰ ਕਰ ਕੇ ਤੇ ਅਸੀਂ ਮੁੱਢ ਤੋਂ ਹੀ ਵੱਟਾਂ ਵਾਲੀ ਪੱਗ ਬੰਨੀਏ👳
ਦੁੱਧ ਨਾਲ ਪੁੱਤ ਪਾਲਕੇ , ਪਾਣੀ ਨੂੰ ਤਰਸਦੀਆਂ ਮਾਂਵਾਂ ।
ਹਮ ਵਹਾਂ ਦੋਸਤੀ ਕਰਤੇ ਹੈਂ 😊 ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
ਕਿਸੇ ਨੂੰ ਸੁੱਟਣ ਦੀ ਜਿੱਦ ਨੀ😊 ਖੁਦ ਨੂੰ ਬਣਾਉਣ ਦਾ ਜਨੂੰਨ ਆ🎖
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ......ਜਿਹਨਾ ਅਸੀ ਸੋਚ ਲੈਂਦੇ ਹਾਂ..
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏
ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ
ਕਿਸੇ ਦੀ ਆਦਤ ਹੋ ਜਾਣਾ ਮੁਹੱਬਤ ਹੋ ਜਾਣ ਤੋੰ ਵੀ ਖ਼ਤਰਨਾਕ ਏ..!!!
ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ
ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ
ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
ਰੱਬਾ ਕਦੇ ਦੁੱਖ ਨਾ ਦਈ ਮੇਰੇ ਯਾਰਾਂ ਨੂੰ, ਮੈਨੂੰ ਚਾਹੇ ਸੁੱਖਾ ਦਾ ਪਹਾੜ ਦੇ ਦੇ,..😊😊😊
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..
ਹਮ ਨਾਂ ਚੰਗੇ ਬੁਰਾ ਨਾ ਕੋਇ
ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!